Building Business. Enriching Lives.

ਕਾਰੋਬਾਰ ਦੀ ਉਸਾਰੀ. ਜੀਵਨ ਦੀ ਖੁਸ਼ਹਾਲੀ

ਸੋਸ਼ਲ ਐਂਟਰਪ੍ਰਾਈਜ਼ ਫਾਰ ਕੈਨੇਡਾ ਵਿਚ ਜੀ ਆਇਆਂ ਨੂੰ!

ਸਮਾਜਕ ਅਦਾਰਿਆਂ ਦੇ ਅਮਲ ਵਿਚ ਇੱਕ ਆਗੂ ਵਜੋਂ ਸਾਡਾ ਅਦਾਰਾ ਕਈ ਹਜ਼ਾਰ ਅਦੁੱਤੀ ਵਿਅਕਤੀਆਂ ਅਤੇ ਕਈ ਸੈਂਕੜੇ ਦੂਜੀਆਂ ਸੇਵਾ ਏਜੰਸੀਆਂ ਨੂੰ ਹਰ ਸਾਲ ਸੇਵਾਵਾਂ ਪ੍ਰਦਾਨ ਕਰਦਾ ਹੈ। ਸਾਡਾ ਹੈਡ ਆਫਿਸ ਨਿਊਮਾਰਕਿਟ, ਓਨਟਾਰੀਓ ਵਿਚ ਸਥਿਤ ਹੈ ਅਤੇ ਸਾਡੇ ਕੇਂਦਰ ਸਾਰੇ ਯੌਰਕ ਰਿਜਨ ਵਿਚ ਅਤੇ ਉਸ ਦੇ ਬਾਹਰ ਮੌਜੂਦ ਹਨ।

ਕਿਰਪਾ ਕਰਕੇ ਕੁਝ ਮਿੰਟ ਦਾ ਸਮਾਂ ਕੱਢ ਕੇ ਸਾਡੀਆਂ ਬਹੁਤ ਸਾਰੀਆਂ ਸੇਵਾਵਾਂ ਬਾਰੇ ਪੜ੍ਹੋ ਅਤੇ ਵੇਖੋ ਕਿ ਸਾਡੀ ਕਿਹੜੀ ਸੇਵਾ ਤੁਹਾਡੀਆਂ ਲੋੜਾਂ ਨੂੰ ਸਭ ਤੋਂ ਬਿਹਤਰ ਤਰੀਕੇ ਨਾਲ ਪੂਰਾ ਕਰਦੀ ਹੈ। ਅਸੀਂ ਆਸ ਕਰਦੇ ਹਾਂ ਕਿ ਸਾਨੂੰ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ।

ਸਾਡੀਆਂ ਸੇਵਾਵਾਂ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਹੇਠਲੇ ਲਿੰਕਾਂ ਤੇ ਕਲਿੱਕ ਕਰੋ:

ਇਸ ਮੌਕੇ ਤੇ ਅਸੀਂ ਆਪਣੇ ਸਾਰੇ ਕਰਮਚਾਰੀਆਂ, ਵਾਲੰਟੀਅਰਾਂ, ਪਾਰਟਨਰਾਂ ਅਤੇ ਪੂੰਜੀਕਾਰਾਂ ਦਾ ਧੰਨਵਾਦ ਕਰਨਾ ਚਾਹਵਾਂਗੇ, ਜਿਨ੍ਹਾਂ ਨੇ ਇਹਨਾਂ ਸਾਰੇ ਸਾਲਾਂ ਵਿਚ ਸਾਡੇ ਅਦਾਰੇ ਨੂੰ ਅੱਗੇ ਵੱਧਣ ਅਤੇ ਬਹੁਤ ਸਾਰੀਆਂ ਅਜੇਹੀਆਂ ਸੇਵਾਵਾਂ ਸ਼ੁਰੂ ਕਰਨ ਵਿਚ ਮਦਦ ਕੀਤੀ, ਜਿਨ੍ਹਾਂ ਦੀ ਸਾਡੇ ਭਾਈਚਾਰੇ ਨੂੰ ਬਹੁਤ ਲੋੜ ਹੈ