Building Business. Enriching Lives.

ਪਾਰਿਭਾਸ਼ਿਕ ਸ਼ਬਦਾਵਲੀ
Glossary of Terms

 

ਸੰਪਰਕ (ਦੀ ਇਜਾਜ਼ਤ)
Access


ਪਰਿਵਾਰਕ ਕਾਨੂੰਨ ਦੇ ਮਾਮਲਿਆਂ ਵਿਚ, ਨੇਮ ਨਾਲ ਬੱਚਿਆਂ ਦੇ ਨਾਲ ਸਮਾਂ ਬਿਤਾਉਣ ਅਤੇ ਬੱਚਿਆਂ ਦੀ ਸਿਹਤ, ਸਿੱਖਿਆ ਅਤੇ ਸੁਖ-ਸਾਂਦ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਹੱਕ।

ਹਲਫਨਾਮਾ
Affidavit


ਸੌਂਹ ਹੇਠ, ਜਾਂ ਸਹੀ ਹੋਣ ਦੀ ਪੁਸ਼ਟੀ ਕਰਨ ਵਾਲਾ, ਤੱਥਾਂ ਦਾ ਇੱਕ ਲਿਖਤੀ ਬਿਆਨ ਜਾਂ ਐਲਾਨ

ਚਿਲਡਰੰਜ਼ ਏਡ ਸੋਸਾਇਟੀ
Children's Aid Society (CAS)


ਇੱਕ ਏਜੰਸੀ, ਜੋ ਬੱਚਿਆਂ ਲਈ ਸੁਰੱਖਿਆ ਦੀ ਲੋੜ ਵਾਲੇ ਇਲਜ਼ਾਮਾਂ ਦੀ ਜਾਂਚ-ਪੜਤਾਲ ਕਰਦੀ ਹੈ, ਜਿਥੇ ਲੋੜ ਹੋਵੇ ਉਹਨਾਂ ਬੱਚਿਆਂ ਦੀ ਰੱਖਿਆ ਅਤੇ ਦੇਖਭਾਲ ਕਰਦੀ ਹੈ, ਅਤੇ ਬੱਚਿਆਂ ਦੀ ਸੁਰੱਖਿਆ ਬਾਰੇ ਪਰਿਵਾਰਾਂ ਨੂੰ ਸੇਧ ਦਿੰਦੀ ਹੈ, ਸਲਾਹ ਦੇਂਦੀ ਹੈ ਅਤੇ ਦੂਜੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ।

ਅਦਾਲਤ ਦਾ ਹੁਕਮ
Court Order


ਅਦਾਲਤ ਦਾ ਹੁਕਮ, ਜਿਸ ਵਿਚ ਕਿਸੇ ਪੱਖ ਨੂੰ ਕੋਈ ਕੰਮ ਕਰਨ ਲਈ ਆਖਿਆ ਗਿਆ ਹੋਵੇ, ਜਾਂ ਕਿਸੇ ਕੰਮ ਤੋਂ ਗੁਰੇਜ਼ ਕਰਨ ਲਈ ਆਖਿਆ ਗਿਆ ਹੋਵੇ।

ਕ੍ਰਾਉਨ ਵਾਰਡ
Crown Ward


ਕੈਨੇਡਾ ਵਿਚ ਅਜੇਹੇ ਲੈ-ਪਾਲਕ (ਫੌਸਟਰ) ਬੱਚੇ ਦੇ ਵਰਣਨ ਲਈ ਵਰਤਿਆ ਜਾਣ ਵਾਲਾ ਪਰਿਭਾਸ਼ਕ ਸ਼ਬਦ, ਜਿਸਦਾ ਪਾਲਣ-ਪੋਸ਼ਣ ਸਰਕਾਰ ਦੀ ਕਾਨੂੰਨੀ ਜ਼ਿੰਮੇਵਾਰੀ ਬਣਾ ਦਿੱਤੀ ਗਈ ਹੋਵੇ। ਮਿਸਾਲ ਲਈ, ਜੇ ਕਿਸੇ ਬੱਚੇ ਨੂੰ ਆਪਣੇ ਪਰਿਵਾਰ ‘ਚੋਂ ਕੱਢ ਲਿਆ ਗਿਆ ਹੈ (ਦੁਰਵਿਹਾਰ ਜਾਂ ਅਣਗਹਿਲੀ ਦੇ ਕਾਰਨ, ਜਾਂ ਜੇ ਮਾਪਿਆਂ ਨੇ, ਆਪਣੀ ਮਰਜ਼ੀ ਨਾਲ ਜਾਂ ਮਨਵਾਉਣ ਤੇ, ਆਪਣੇ ਬੱਚੇ ਨੂੰ ਛੱਡ ਦਿੱਤਾ ਹੈ, ਤਾਂ ਜੋ ਉਹਨਾਂ ਦੇ ਬੱਚੇ ਨੂੰ ਮਦਦ ਮਿਲ ਸਕੇ), ਤਾਂ ਅਜੇਹੇ ਬੱਚਿਆਂ ਨੂੰ ‘ਕ੍ਰਾਉਨ ਵਾਰਡ’ ਆਖਦੇ ਹਨ।

ਸਹਿਮਤੀ ਦੀ ਚਿੱਠੀ
Letter of Agreement


ਹਰ ਮਾਤਾ-ਪਿਤਾ ਵਲੋਂ ਦਸਤਖਤ ਕੀਤਾ ਅਤੇ ਜਮ੍ਹਾ ਕੀਤਾ ਗਿਆ, ਨਿਗਰਾਨੀ-ਹੇਠ ਸੰਪਰਕ ਪ੍ਰੋਗਰਾਮ ਦੀਆਂ ਸੇਵਾਵਾਂ ਦੀ ਵਰਤੋਂ ਲਈ ਸਹਿਮਤੀ ਪਰਗਟ ਕਰਨ ਵਾਲਾ ਦਸਤਾਵੇਜ਼

ਬਾਲ ਵਕੀਲ ਦਾ ਦਫਤਰ
Office of the Children's Lawyer (OCL)


‘ਬਾਲ ਵਕੀਲ ਦਾ ਦਫਤਰ’ ਅਟਾਰਨੀ ਜਨਰਲ ਦੇ ਮੰਤਰਾਲੇ ਵਿਚ ਇਕ ਕਾਨੂੰਨੀ ਦਫਤਰ ਹੈ, ਜੋ ਬੱਚਿਆਂ ਦੇ ਨਿੱਜੀ ਅਤੇ ਪ੍ਰਾਪਰਟੀ ਦੇ ਹੱਕਾਂ ਲਈ ਨਿਆਂ ਦਿਵਾਉਣ ਦੇ ਪ੍ਰੋਗਰਾਮ ਨੂੰ ਅਮਲ ਵਿਚ ਲਿਆਉਂਦਾ ਹੈ

ਇਸ ਦਫਤਰ ਦੇ ਵਕੀਲ ਕਾਨੂੰਨ ਦੇ ਵੱਖ ਵੱਖ ਖੇਤਰਾਂ ਵਿਚ ਬੱਚਿਆਂ ਦੀ ਪ੍ਰਤੀਨਿੱਧਤਾ ਕਰਦੇ ਹਨ, ਜਿਨ੍ਹਾਂ ਵਿਚ ਬੱਚਿਆਂ ਦੀ ਸੰਭਾਲ ਅਤੇ ਹੱਕ-ਦਖਲੀ ਦੇ ਝਗੜੇ, ਬੱਚਿਆਂ ਦੀ ਰੱਖਿਆ ਲਈ ਕਾਨੂੰਨੀ ਕਾਰਵਾਈ ਅਤੇ ਦੀਵਾਨੀ ਮੁਕਦਮੇ ਸ਼ਾਮਿਲ ਹਨ।


ਰੈਫਰਲ
Referral


ਵਿਅਕਤੀ, ਜਿਸਦੀ ਕਿਸੇ ਨੂੰ ਜਾਂ ਕਿਸੇ ਚੀਜ਼ ਲਈ ਸਿਫਾਰਸ਼ ਕੀਤੀ ਗਈ ਹੋਵੇ।

ਬੰਦਸ਼ ਦਾ ਹੁਕਮ
Restraining Order


1. ਪਰਿਵਾਰਕ ਕਾਨੂੰਨ ਦੇ ਮਾਮਲਿਆਂ ਵਿਚ, ਪਰੇਸ਼ਾਨ ਕਰਨ ਤੋਂ ਰੋਕਣ ਵਾਲਾ ਹੁਕਮ, ਜੋ ਕਿਸੇ ਵਿਅਕਤੀ ਨੂੰ ਛੇੜਖਾਨੀ ਕਰਨ, ਤੰਗ ਕਰਨ, ਪਰੇਸ਼ਾਨ ਕਰਨ ਜਾਂ ਆਪਣੇ ਪਤੀ/ਪਤਨੀ ਜਾਂ ਬੱਚਿਆਂ ਨਾਲ, ਜਾਂ ਬੱਚੇ ਦੇ ਨਿਗਰਾਨ ਨਾਲ ਗੱਲਬਾਤ ਕਰਨ ਤੋਂ ਰੋਕਦਾ ਹੈ।

2. ਪਰਿਵਾਰਕ ਕਾਨੂੰਨ ਦੇ ਮਾਮਲਿਆਂ ਵਿਚ, ਇੱਕ ਹੁਕਮ, ਜੋ ਪਤੀ/ਪਤਨੀ ਨੂੰ ਆਪਣੀ ਪ੍ਰਾਪਰਟੀ ਵੇਚਣ ਜਾਂ ਖਾਲੀ ਕਰਨ ਤੋਂ ਰੋਕਦਾ ਹੈ।

ਸੇਵਾ ਬਾਰੇ ਸਮਝੌਤਾ
Service Agreement


ਸੇਵਾ ਦੀਆਂ ਸ਼ਰਤਾਂ ਬਾਰੇ ਨਿਗਰਾਨੀ-ਹੇਠ ਸੰਪਰਕ ਪ੍ਰੋਗਰਾਮ ਅਤੇ ਮਾਤਾ-ਪਿਤਾ (ਦੋਵਾਂ) ਵਿਚਕਾਰ ਇਕਰਾਰਨਾਮਾ।