Building Business. Enriching Lives.

ਲ ਐਂਟਰਪ੍ਰਾਇਜ਼ ਫਾਰ ਕੈਨੇਡਾ ਦੀ ਨਿਗਰਾਨੀ-ਹੇਠ ਸੰਪਰਕ ਸੇਵਾਵਾਂ ਦੀ ਵੈਬਸਾਈਟ ਵਿਚ ਤੁਹਾਡਾ ਸੁਆਗਤ ਹੈ।ਸਾਡੇ ਨਿਗਰਾਨੀ-ਹੇਠ ਸੰਪਰਕ ਕੇਂਦਰ, ਉਹਨਾਂ ਪਰਿਵਾਰਾਂ ਲਈ ਮੁਲਾਕਾਤਾਂ ਜਾਂ ਵਟਾਂਦਰਿਆਂ ਦੀ ਸਹੂਲਤ ਦੇਂਦੇ ਹਨ, ਜੋ ਵੱਖ ਹੋ ਰਹੇ ਹਨ ਜਾਂ ਤਲਾਕ ਲੈ ਰਹੇ ਹਨ।
Our Supervised Access Centres facilitate visits or exchanges for families who are separating or divorcing.

ਸਿਖਲਾਈ-ਪ੍ਰਾਪਤ ਸਟਾਫ ਅਤੇ ਵਾਲੰਟੀਅਰਾਂ ਦੀ ਨਿਗਰਾਨੀ ਹੇਠ, ਸਾਡੇ ਸੰਪਰਕ ਕੇਂਦਰ ਗਰੁੱਪ ਵਾਤਾਵਰਨ ਵਿਚ ਪੂਰੀ ਨਿਗਰਾਨੀ ਵਾਲੀਆਂ ਥਾਵਾਂ ਤੇ ਮੁਲਾਕਾਤਾਂ ਦਾ ਪ੍ਰਬੰਧ ਕਰਦੇ ਹਨ ਅਤੇ ਜਦ ਸੰਪਰਕ ਮੌਕੇ ਦੀਆਂ ਥਾਵਾਂ ਤੇ ਨਹੀਂ ਹੁੰਦੇ, ਤਾਂ ਨਿਗਰਾਨੀ-ਹੇਠ ਵਟਾਂਦਰੇ ਕੀਤੇ ਜਾਂਦੇ ਹਨ।

ਸਾਡੀ ਨਿਗਰਾਨੀ-ਹੇਠ ਸੰਪਰਕ ਸੇਵਾ ਤਿੰਨ ਮੁਲਾਕਾਤਾਂ ਜਾਂ ਵਟਾਂਦਰਿਆਂ ਲਈ ਪੇਸ਼ੇਵਰ ਦੁਭਾਸ਼ੀਏ ਦੀਆਂ ਸੇਵਾਵਾਂ ਮੁਹੱਈਆ ਕਰੇਗੀ, ਪਰ ਅਸੀਂ ਇਸ ਤੋਂ ਵੱਧ ਮੁਲਾਕਾਤਾਂ ਜਾਂ ਵਟਾਂਦਰਿਆਂ ਲਈ ਦੁਭਾਸ਼ੀਏ ਦਾ ਖਰਚਾ ਨਹੀਂ ਦੇ ਸਕਦੇ। ਵਾਧੂ ਮੁਲਾਕਾਤਾਂ ਜਾਂ ਵਟਾਂਦਰਿਆਂ ਲਈ ਦੁਭਾਸ਼ੀਏ ਦਾ ਖਰਚਾ ਮਾਤਾ-ਪਿਤਾ ਵਿਚੋਂ ਕਿਸੇ ਇੱਕ ਨੂੰ ਦੇਣਾ ਪਵੇਗਾ।

ਅਸੀਂ ਮੁਲਾਕਾਤਾਂ ਜਾਂ ਵਟਾਂਦਰਿਆਂ ਦੀ ਨਿਗਰਾਨੀ ਤਾਂ ਹੀ ਕਰ ਸਕਦੇ ਹਾਂ, ਜੇ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਜੇ ਕੋਈ ਪੇਸ਼ੇਵਰ ਦੁਭਾਸ਼ੀਆ ਮੌਜੂਦ ਹੈ।

ਅਸੀਂ ਓਨਟਾਰੀਓ ਦੇ ਅਟਾਰਨੀ ਜਨਰਲ ਦੇ ਮੰਤਰਾਲੇ ਵਲੋਂ ਦਿੱਤੀ ਗਈ ਫੰਡਿੰਗ ਲਈ ਧੰਨਵਾਦੀ ਹਾਂ।


SEC ਦੀਆਂ ਨਿਗਰਾਨੀ-ਹੇਠ ਸੰਪਰਕ ਸੇਵਾਵਾਂ ਬਾਰੇ
About SEC's Supervised Access Servicesਅਸੀਂ ਕੀ ਕਰਦੇ ਹਾਂ
What We Do

ਸਾਡੇ ਨਿਗਰਾਨੀ-ਹੇਠ ਸੰਪਰਕ ਕੇਂਦਰ ਅਲਹਿਦਗੀ ਅਤੇ ਸਮਝੌਤੇ ਦੇ ਮੁਸ਼ਕਿਲਾਂ ਭਰੇ ਦਿਨਾਂ ਵਿਚ ਬੱਚਿਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਮਦਦ ਕਰਦੇ ਹਨ।

ਅਸੀਂ ਬੱਚਿਆਂ ਅਤੇ ਉਹਨਾਂ ਨੂੰ ਮਿਲਣ ਆਉਣ ਵਾਲੇ ਮਾਤਾ-ਪਿਤਾ ਜਾਂ ਵੱਡੇ ਪਰਿਵਾਰ ਦੇ ਲੋਕਾਂ ਵਿਚਕਾਰ ਮੁਲਾਕਾਤਾਂ ਜਾਂ ਵਟਾਂਦਰਿਆਂ ਲਈ ਇੱਕ ਸੁਰੱਖਿਅਤ, ਬੱਚਾ-ਕੇਂਦਰਤ, ਨਿਰਪੱਖ ਵਾਤਾਵਰਨ ਮੁਹੱਈਆ ਕਰਦੇ ਹਾਂ। ਸਾਡੇ ਸੁਪਰਵਾਈਜ਼ਰ, ਸਟਾਫ ਅਤੇ ਵਾਲੰਟੀਅਰ ਚੰਗੀ ਤਰ੍ਹਾਂ ਸਿਖਲਾਈ-ਪ੍ਰਾਪਤ ਅਤੇ ਨਿਰਪੱਖ ਹਨ।

ਸਾਡਾ ਟੀਚਾ
Our Goal

ਸਾਡਾ ਟੀਚਾ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਨਾਲ ਰਿਸ਼ਤੇ ਨੂੰ ਬਣਾਉਣ ਜਾਂ ਨਵੇਂ ਸਿਰੇ ਤੋਂ ਬਣਾਉਣ ਦਾ ਮੌਕਾ ਅਜੇਹੀਆਂ ਸੁਖਾਵੀਆਂ ਥਾਂਵਾਂ ਤੇ ਦੇਣਾ ਹੈ, ਜਿੱਥੇ ਬੱਚੇ ਸੁਰੱਖਿਅਤ ਹੋਣ ਅਤੇ ਮਾਪਿਆਂ ਦੇ ਝਗੜੇ ਤੋਂ ਪਰ੍ਹੇ ਹੋਣ।

ਸਾਡਾ ਸਫਰ
Our Journey

ਸੋਸ਼ਲ ਐਂਟਰਪ੍ਰਾਈਜ਼ ਫਾਰ ਕੈਨੇਡਾ ਨਿਗਰਾਨੀ-ਹੇਠ ਸੰਪਰਕ ਸੇਵਾਵਾਂ 1992 ਤੋਂ ਪ੍ਰਦਾਨ ਕਰ ਰਹੇ ਹਨ, ਜਦੋਂ ਅਸੀਂ ਅਟਾਰਨੀ ਜਨਰਲ ਦੇ ਮੰਤਰਾਲੇ ਦੀ ਵਿੱਤੀ ਸਹਾਇਤਾ ਨਾਲ ਨਿਗਰਾਨੀ-ਹੇਠ ਸੰਪਰਕ ਪ੍ਰੋਗਰਾਮ ਹੇਠ ਇੱਕ ਪਾਇਲਟ ਪ੍ਰੌਜੈਕਟ ਵਿਚ ਪਹਿਲੀ ਵਾਰ ਹਿੱਸਾ ਲਿਆ ਸੀ।
ਮੰਤਰਾਲਾ ਸਾਡੇ ਕੇਂਦਰਾਂ ਨੂੰ ਲਗਾਤਾਰ ਸੇਧ, ਟ੍ਰੇਨਿੰਗ, ਸਹਾਇਤਾ ਅਤੇ ਸਲਾਹ ਦੇਂਦਾ ਰਿਹਾ ਹੈ।

ਸਾਡੀ ਫਿਲਾਸਫੀ
Our Philosophy

 • ਬੱਚੇ ਸਭ ਤੋਂ ਵੱਧ ਮਹੱਤਵਪੂਰਨ ਹਨ; ਸਾਡਾ ਫਰਜ਼ ਉਹਨਾਂ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣਾ ਹੈ।
 • ਹਾਲਾਂਕਿ ਸਾਡਾ ਮੁੱਖ ਉਦੇਸ਼ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਲਈ ਇੱਕ ਸੁਰੱਖਿਅਤ ਥਾਂ ਮੁਹੱਈਆ ਕਰਨਾ ਹੈ, ਸਾਡੀ ਕੋਸ਼ਿਸ਼ ਇਹ ਵੀ ਹੁੰਦੀ ਹੈ ਕਿ ਇਹੋ ਜਿਹਾ ਵਾਤਾਵਰਨ ਦਿਤਾ ਜਾਏ, ਜੋ ਬੱਚਾ-ਕੇਂਦਰਤ, ਪਹੁੰਚਯੋਗ ਅਤੇ ਦੋਸਤਾਨਾ ਹੋਵੇ ਅਤੇ ਸਭ ਨੂੰ ਸੁਖਾਵਾਂ ਲਗੇ।
 • ਅਸੀਂ ਅਜੇਹਾ ਵਾਤਾਵਰਨ ਮੁਹੱਈਆ ਕਰਦੇ ਹਾਂ, ਜੋ ਬੱਚਿਆਂ ਦੇ ਆਪਣੇ ਮਾਤਾ ਅਤੇ ਪਿਤਾ ਦੋਵਾਂ ਨਾਲ ਰਿਸ਼ਤੇ ਬਣਾਉਣ ਅਤੇ ਬਰਕਰਾਰ ਰੱਖਣ ਵਿਚ ਮਦਦ ਕਰੇਗਾ।
 • ਅਸੀਂ ਤਣਾਅ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ, ਜਿੱਥੋਂ ਤਕ ਮੁਮਕਿਨ ਹੋਵੇ, ਇਹ ਯਕੀਨੀ ਬਣਾਉਂਦੇ ਹਾਂ ਕਿ ਮੁਲਾਕਾਤਾਂ ਦੇ ਦੌਰਾਨ ਬੱਚਿਆਂ ਦੇ ਸਾਮ੍ਹਣੇ ਮਾਤਾ-ਪਿਤਾ ਵਿਚਕਾਰ ਝਗੜੇ ਨਾ ਹੋਣ।
 • ਅਸੀਂ ਨਿਰਪੱਖ ਅਤੇ ਯਥਾਰਥਕ ਵਾਤਾਵਰਨ ਬਣਾ ਕੇ ਰੱਖਦੇ ਹਾਂ। ਇਸ ਲਈ, ਸਟਾਫ ਮੈਂਬਰ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਲੋਕਾਂ ਨਾਲ ਇੱਜ਼ਤ ਨਾਲ ਪੇਸ਼ ਆਉਂਦੇ ਹਨ, ਨਿਰਪੱਖ ਰਹਿੰਦੇ ਹਨ ਅਤੇ ਮਾਤਾ-ਪਿਤਾ ਵਿਚੋਂ ਕਿਸੇ ਇੱਕ ਧਿਰ ਦੀ ਤਰਫਦਾਰੀ ਨਹੀਂ ਕਰਦੇ।
 • ਅਸੀਂ ਇੱਕ ਅਜੇਹਾ ਵਾਤਾਵਰਨ ਪ੍ਰਦਾਨ ਕਰਦੇ ਹਾਂ, ਜਿਸ ਵਿਚ ਬੱਚੇ ਅਤੇ ਉਹਨਾਂ ਦੇ ਪਰਿਵਾਰ ਸੁਰੱਖਿਅਤ ਮਹਿਸੂਸ ਕਰ ਸਕਣ ਅਤੇ ਉਹਨਾਂ ਨੂੰ ਪਤਾ ਹੋਵੇ ਕਿ ਸੁਰੱਖਿਆ ਨੀਤੀਆਂ ਅਤੇ ਸੁਰੱਖਿਆ ਕਾਰਵਾਈਆਂ ਦੀ ਪਹਿਲਾਂ ਤੋ ਯੋਜਨਾ ਬਣਾਈ ਜਾ ਚੁਕੀ ਹੈ ਅਤੇ ਇਹ ਯੋਜਨਾ ਅਮਲ ਵਿਚ ਲਿਆਈ ਜਾ ਰਹੀ ਹੈ।
 • ਅਸੀਂ ਵੰਨ-ਸੁਵੰਨਤਾ ਦੀਆਂ ਲੋੜਾਂ ਪੂਰੀਆਂ ਕਰਦੇ ਹਾਂ ਅਤੇ ਬੱਚੇ ਦੇ ਭਾਈਚਾਰੇ ਦੀਆਂ ਸੱਭਿਆਚਾਰਕ ਅਤੇ ਨਸਲੀ ਲੋੜਾਂ ਵਲ ਸੰਵੇਦਨਸ਼ੀਲ ਹਾਂ। ਸਾਡੀਆਂ ਦੁਭਾਸ਼ੀਏ ਦੀਆਂ ਸੇਵਾਵਾਂ ਬਾਰੇ ਹੋਰ ਜਾਣਕਾਰੀ ਲੈਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ।
 • ਅਖੀਰ ਵਿਚ, ਅਸੀਂ ਆਪਣੇ ਸਿਧਾਂਤਾਂ ਦੇ ਪੱਕੇ ਹਾਂ ਅਤੇ ਓਨਟਾਰੀਓ ਦੇ ਸੰਪਰਕ ਸਬੰਧੀ ਕਾਨੂੰਨਾਂ, ਅਤੇ ਗਾਹਕ ਸੇਵਾ ਲਈ ਸੰਪਰਕ ਦੇ ਮਿਆਰਾਂ ਬਾਰੇ ਗਾਈਡ, ਓਨਟਾਰੀਓ ਨਿਯਮ 429/07 ਵਿਚ ਦੱਸੇ ਹੋਏ ਓਨਟਾਰੀਓ ਦੇ ਸੰਪਰਕ ਕਾਨੂੰਨਾਂ ਅਤੇ ਮਿਆਰਾਂ ਦੀ ਪਾਲਣਾ ਕਰਦੇ ਹਾਂ। ਹੋਰ ਜਾਣਕਾਰੀ ਲਈ www.accesson.ca ਤੇ ਕਲਿੱਕ ਕਰੋ।

ਸਾਡੀ ਸੰਸਥਾ
Our Organization

ਯੌਰਕ ਰਿਜਨ ਅਤੇ ਪੀਲ ਰਿਜਨ ਦੀਆਂ ਨਿਗਰਾਨੀ-ਹੇਠ ਸੰਪਰਕ ਸੇਵਾਵਾਂ ਸੋਸ਼ਲ ਐਂਟਰਪ੍ਰਾਇਜ਼ ਫਾਰ ਕੈਨੇਡਾ ਵਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਜੋ ਇੱਕ ਰਜਿਸਟਰਡ ਭਾਈਚਾਰੇ-ਅਧਾਰਤ ਗੈਰ-ਮੁਨਾਫਾ ਖੈਰਾਤੀ ਸੰਸਥਾ ਹੈ।

ਸਾਡੀਆਂ ਨਿਗਰਾਨੀ-ਹੇਠ ਸੰਪਰਕ ਸੇਵਾਵਾਂ ਟੀਮਾਂ ਵਿਚ ਪੇਸ਼ੇਵਰ ਕਰਮਚਾਰੀ, ਸਿੱਖਿਆਰਥੀ ਅਤੇ ਵਾਲੰਟੀਅਰ ਸ਼ਾਮਿਲ ਹੁੰਦੇ ਹਨ।

ਐਡਮਿਨਿਸਟ੍ਰੇਟਿਵ ਅਸਿਸਟੈਂਟ ਦਾ ਕੰਮ ਪ੍ਰੋਗਰਾਮ ਦੇ ਬਾਰੇ, ਇਸ ਦੀਆਂ ਸੇਵਾਵਾਂ, ਅਰਜ਼ੀ ਦੇਣ ਦੇ ਅਮਲ, ਯੋਗਤਾਂ ਲਈ ਸ਼ਰਤਾਂ ਬਾਰੇ ਆਮ ਜਾਣਕਾਰੀ ਦੇਣਾ ਹੈ ਅਤੇ ਉਹਨਾਂ ਕਲਾਇੰਟਾਂ ਲਈ ਉਹ ਪਹਿਲਾ ਸੰਪਰਕ-ਬਿੰਦੂ ਹੈ, ਜੋ ਹਾਲਾਂ ਪ੍ਰੋਗਰਾਮ ਵਿਚ ਰਜਿਸਟਰਡ ਨਹੀਂ ਹਨ। ਸਾਡਾ ਐਡਮਿਨਿਸਟ੍ਰੇਟਿਵ ਅਸਿਸਟੈਂਟ ਸੋਮਵਾਰ ਤੋਂ ਸ਼ੁਕੱਰਵਾਰ ਸਵੇਰੇ 8.30 ਤੋਂ ਸ਼ਾਮ 4.30 ਤਕ ਮੌਜੂਦ ਰਹਿੰਦਾ ਹੈ।

ਸਾਈਟ ਔਬਜ਼ਰਵਰ ਮੁਲਾਕਾਤਾਂ ਅਤੇ/ਜਾਂ ਵਟਾਂਦਰਿਆਂ ਦੀ ਨਿਗਰਾਨੀ ਕਰਦੇ ਹਨ, ਸੰਖੇਪ ਵੇਰਵਾ ਲਿਖਦੇ ਹਨ ਅਤੇ ਲੋੜ ਪੈਣ ਤੇ ਦਖਲ ਦੇਂਦੇ ਹਨ।

ਸਾਡੇ ਪ੍ਰੋਗਰਾਮ ਕੋਆਰਡੀਨੇਟਰ (ਯੌਰਕ ਲਈ ਇੱਕ ਅਤੇ ਪੀਲ ਲਈ ਇੱਕ) ਪ੍ਰੋਗਰਾਮ ਵਿਚ ਨਾਂ ਦਰਜ ਕਰਾਉਣ ਵਾਲੇ ਮਾਪਿਆਂ ਲਈ ਮੁੱਖ ਸੰਪਰਕ ਵਜੋਂ ਕੰਮ ਕਰਦੇ ਹਨ ਅਤੇ ਉਹਨਾਂ ਦੇ ਕੰਮ ਵਿਚ ਸ਼ੁਰੂਆਤੀ ਇੰਟਰਵਿਊ ਅਤੇ ਪਰਿਵਾਰ ਨਾਲ ਮੁਢਲੀ ਜਾਣ-ਪਛਾਣ ਸ਼ਾਮਲ ਹਨ। ਉਹ ਸਾਈਟ ਔਬਜ਼ਰਵਰਾਂ ਦੇ ਕੰਮ ਲਈ ਜ਼ਿੰਮੇਵਾਰ ਹਨ ਅਤੇ ਉਹਨਾਂ ਨੂੰ ਟ੍ਰੇਨਿੰਗ ਅਤੇ ਕੋਚਿੰਗ ਦੇਂਦੇ ਹਨ।

ਪ੍ਰੋਗਰਾਮ ਡਾਇਰੈਕਟਰ ਸਮੁੱਚੇ ਤੌਰ ਤੇ ਆਪਣੇ ਕੰਮ ਦੇ ਇਲਾਕਿਆਂ ਦੇ ਸਾਰੇ ਕੇਂਦਰਾਂ ਲਈ, ਅਤੇ ਵਿੱਤੀ ਮਾਮਲਿਆਂ, ਪ੍ਰਸ਼ਾਸਨ ਅਤੇ ਸਟਾਫ ਟ੍ਰੇਨਿੰਗ ਅਤੇ ਵਿਕਾਸ ਲਈ ਜ਼ਿੰਮੇਵਾਰ ਹੈ। ਡਾਇਰੈਕਟਰ, ਅਟਾਰਨੀ ਜਨਰਲ ਦੇ ਮੰਤਰਾਲੇ ਨਾਲ ਤਾਲਮੇਲ ਬਣਾ ਕੇ ਰੱਖਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਸਾਡੀਆਂ ਸੇਵਾਵਾਂ ਮੰਤਰਾਲੇ ਦੀਆਂ ਸੇਧਾਂ ਅਤੇ ਹਿਦਾਇਤਾਂ ਦੀ ਪਾਲਣਾ ਕਰਨ।ਨਿਗਰਾਨੀ-ਹੇਠ ਸੰਪਰਕ ਮੁਲਾਕਾਤਾਂ ਅਤੇ ਵਟਾਂਦਰੇ
Supervised Access Visits & Exchanges
 

ਅਸੀਂ ਇਹਨਾਂ ਲਈ ਸੁਰੱਖਿਅਤ ਵਾਤਾਵਰਨ ਮੁਹੱਈਆ ਕਰਦੇ ਹਾਂ:

 • ਬੱਚਿਆਂ ਦੀ ਮੁਲਾਕਾਤ, ਉਹਨਾਂ ਨਾਲ ਸਮਾਂ ਬਿਤਾਉਣ ਲਈ ਆਏ ਹੋਏ ਮਾਪਿਆਂ ਦੇ ਨਾਲ, ਦੋ ਘੰਟੇ ਤਕ ਲਈ।
 • ਬਿਨਾ-ਨਿਗਰਾਨੀ ਸੰਪਰਕ ਮੁਲਾਕਾਤਾਂ ਲਈ ਬੱਚਿਆਂ ਦਾ ਇੱਕ ਮਾਤਾ-ਪਿਤਾ ਤੋਂ ਦੂਜੇ ਮਾਤਾ-ਪਿਤਾ ਕੋਲ ਜਾਣਾ


ਸਾਡੀਆਂ ਉਮੀਦਾਂ
Our Expectations

ਨਿਗਰਾਨ ਮਾਪਿਆਂ ਤੋਂ ਸਾਡੀਆਂ ਉਮੀਦਾਂ

ਨਿਗਰਾਨ ਮਾਪਿਆਂ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਨਿਗਰਾਨੀ-ਹੇਠ ਸੰਪਰਕ ਕੇਂਦਰ ਦੀ ਵਰਤੋਂ ਕਰਨ ਵਿਚ ਆਪਣੇ ਬੱਚਿਆਂ ਦੀ ਸਹਾਇਤਾ ਕਰਨਗੇ, ਤਾਂ ਜੋ ਬੱਚਿਆਂ ਨੂੰ ਅਰਾਮ ਮਹਿਸੂਸ ਹੋਵੇ, ਅਤੇ ਉਹ ਘੱਟ ਤਣਾਅ ਅਤੇ ਬੇਚੈਨੀ ਮਹਿਸੂਸ ਕਰਨ। ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਹ ਯਕੀਨ ਦਿਵਾਉਣ ਕਿ ਮੁਲਾਕਾਤ ਦੇ ਦੌਰਾਨ ਉਹ ਮਜ਼ਾ ਕਰ ਸਕਦੇ ਹਨ, ਆਪਣੇ ਖਿਡੌਣਿਆਂ ਨਾਲ ਖੇਡ ਸਕਦੇ ਹਨ ਅਤੇ ਆਪਣੇ ਮਾਤਾ-ਪਿਤਾ ਨਾਲ ਸਰਗਰਮੀਆਂ ਵਿਚ ਹਿੱਸਾ ਲੈ ਸਕਦੇ ਹਨ। ਇਹ ਸੰਪਰਕ ਮੁੱਖ ਤੌਰ ਤੇ ਬੱਚਿਆਂ ਲਈ ਹੀ ਹੈ; ਮਾਤਾ-ਪਿਤਾ ਦੀ ਹਿਮਾਇਤ ਉਹਨਾਂ ਦੇ ਪਰਿਵਾਰ ਲਈ ਇੱਕ ਚੰਗਾ ਅਨੁਭਵ ਮੁਹੱਈਆ ਕਰਾਉਣ ਵਿਚ ਬਹੁਤ ਮਦਦ ਕਰੇਗੀ।

ਮਿਲਣ ਆਉਣ ਵਾਲੇ ਮਾਪਿਆਂ ਤੋਂ ਸਾਡੀਆਂ ਉਮੀਦਾਂ

ਅਸੀਂ ਆਸ ਕਰਦੇ ਹਾਂ ਕਿ ਮਿਲਣ ਆਉਣ ਵਾਲੇ ਮਾਤਾ-ਪਿਤਾ ਦਾ ਰਵੱਈਆ ਉਸਾਰੂ ਹੋਵੇਗਾ ਅਤੇ ਉਹ ਇਸ ਸੰਪਰਕ ਸੇਵਾ ਦੀ ਵਰਤੋਂ ਆਪਣੇ ਬੱਚਿਆਂ ਨਾਲ ਇੱਕ ਅਰਥਪੂਰਨ ਰਿਸ਼ਤਾ ਬਣਾਉਣ ਅਤੇ ਬਰਕਰਾਰ ਰੱਖਣ ਵਿਚ ਸਹਾਇਤਾ ਕਰਨਗੇ। ਆਪਣੇ ਬੱਚੇ ਨਾਲ ਕੀਤੀਆਂ ਜਾਣ ਵਾਲੀਆਂ ਸਰਗਰਮੀਆਂ ਜਾਂ ਖੇਡਾਂ ਦੀ ਪਹਿਲਾਂ ਤੋਂ ਯੋਜਨਾ ਬਣਾਉਣ ਨਾਲ ਇੱਕ ਚੰਗੀ ਮੁਲਾਕਾਤ ਕਰਨ ਵਿਚ ਮਦਦ ਮਿਲੇਗੀ।

ਬੱਚਿਆਂ ਤੋਂ ਸਾਡੀਆਂ ਉਮੀਦਾਂ

ਅਸੀਂ ਆਸ ਕਰਦੇ ਹਾਂ ਕਿ ਬੱਚੇ ਆਪਣੇ ਮਾਤਾ-ਪਿਤਾ ਨਾਲ ਮੁਲਾਕਾਤ ਜਾਂ ਵਟਾਂਦਰੇ ਵਿਚ ਹਿੱਸਾ ਲੈਣਗੇ।

ਸਟਾਫ ਤੋਂ ਸਾਡੀਆਂ ਉਮੀਦਾਂ

ਅਸੀਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਪੇਸ਼ੇਵਰ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਲੋੜ ਪੈਣ ਤੇ ਸਟਾਫ ਦਖਲ ਦੇਵੇਗਾ ਅਤੇ ਬੱਚਿਆਂ ਦੀ ਸੁਰੱਖਿਆ ਅਤੇ ਭਲਾਈ ਨੂੰ ਪੂਰਾ ਸਮਾਂ ਯਕੀਨੀ ਬਣਾਏਗਾ। ਸਟਾਫ ਇਸ ਸੇਵਾ ਵਿਚ ਹਿੱਸਾ ਲੈਣ ਵਾਲੇ ਸਾਰੇ ਬਾਲਗ ਲੋਕਾਂ ਦੀ ਸੁਰੱਖਿਆ ਵੀ ਯਕੀਨੀ ਬਣਾਏਗਾ।


ਮੁਲਾਕਾਤਾਂ ਦੀ ਮਿਆਦ ਅਤੇ ਪ੍ਰੋਗਰਾਮ
Duration of Visits and Schedule

ਅਸੀਂ ਦੋ ਘੰਟੇ ਤਕ ਦੀਆਂ ਮੁਲਾਕਾਤਾਂ ਦਾ ਪ੍ਰਬੰਧ ਕਰ ਸਕਦੇ ਹਾਂ ਅਤੇ ਵਿਸ਼ੇਸ਼ ਸਮੇਂ ਤੇ ਮੁਲਾਕਾਤ ਦੀ ਬੇਨਤੀ ਅਨੁਸਾਰ ਮੁਲਾਕਾਤ ਕਰਵਾਉਣ ਦੀ ਕੋਸ਼ਿਸ਼ ਕਰ ਸਕਦੇ


ਮਾਹੌਲ
The Environment

ਮੁਲਾਕਾਤਾਂ ਦੀ ਬਣਤਰ ਤੈਅ ਕਰਦੇ ਸਮੇਂ ਸਾਡਾ ਮੁੱਖ ਧਿਆਨ ਬੱਚੇ ਦੀ ਆਪਣੇ ਮਾਤਾ-ਪਿਤਾ ਨਾਲ ਮੁਲਾਕਾਤ ਉੱਪਰ ਕੇਂਦਰਤ ਹੁੰਦਾ ਹੈ। ਸਾਡੀ ਸਭ ਤੋਂ ਪਹਿਲੀ ਅਤੇ ਵੱਡੀ ਤਰਜੀਹ ਇਹਨਾਂ ਮੁਲਾਕਾਤਾਂ ਲਈ ਇੱਕ ਸੁਰੱਖਿਅਤ ਅਤੇ ਸੁਖਾਵਾਂ ਮਾਹੌਲ ਮੁਹੱਈਆ ਕਰਾਉਣ ਲਈ ਹੁੰਦੀ ਹੈ। ਇਸ ਲਈ ਮਾਪਿਆਂ ਨੂੰ ਇਹ ਵੇਖ ਕੇ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ:

 • ਇੱਕ ਗਰੁੱਪ ਦੇ ਵਾਤਾਵਰਨ ਵਿਚ ਹਰ ਪਰਿਵਾਰ ਕੋਲ ਆਪਣੀਆਂ ਸਰਗਰਮੀਆਂ ਦਾ ਆਨੰਦ ਲੈਣ ਲਈ ਆਪਣੀ ਵੱਖਰੀ ਥਾਂ ਹੈ
 • ਨਿਗਰਾਨ ਅਤੇ ਮੁਲਾਕਾਤੀ ਮਾਤਾ-ਪਿਤਾ ਵਿਚਕਾਰ ਸੰਪਰਕ ਤੋਂ ਬਚਣ ਲਈ ਉਹਨਾਂ ਦੇ ਆਉਣ ਅਤੇ ਜਾਣ ਦੇ ਸਮੇਂ ਥੋੜੇ ਵੱਖ ਵੱਖ ਰੱਖੇ ਗਏ ਹਨ
 • ਦਰਵਾਜ਼ੇ ਹਰ ਵੇਲੇ ਬੰਦ ਰਹਿੰਦੇ ਹਨ ਅਤੇ ਮਾਪਿਆਂ ਦੇ ਅੰਦਰ ਆਉਣ ਦਾ ਤੇ ਸੁਆਗਤ ਕਰਨ ਲਈ ਸਟਾਫ ਦਰਵਾਜ਼ਾ ਖੋਲ੍ਹਦਾ ਹੈ
 • ਸਟਾਫ ਸਾਰੇ ਥੈਲਿਆਂ ਅਤੇ ਪਾਰਸਲਾਂ ਦੀ ਜਾਂਚ ਕਰਦਾ ਹੈ
 • ਮੁਲਾਕਾਤ ਵਾਲੇ ਕਮਰੇ ਵਿਚ ਕੋਈ ਆਡੀਓ ਜਾਂ ਵੀਡੀਓ ਰਿਕਾਰਡਿਂਗ ਉਪਕਰਨ, ਡਿਜੀਟਲ ਕੈਮਰੇ, ਸੈਲ ਫੋਨ, ਪੇਜਰ ਜਾਂ ਕਿਸੇ ਹੋਰ ਤਰ੍ਹਾਂ ਦੇ ਇਲੈਕਟ੍ਰਾਨਿਕ ਉਪਕਰਣ ਲਿਜਾਣ ਦੀ ਇਜਾਜ਼ਤ ਨਹੀਂ ਹੈ
 • ਸਾਈਟ ਔਬਜ਼ਰਵਰ ਮੁਲਾਕਾਤਾਂ ਦੀ ਨਿਗਰਾਨੀ ਕਰਦੇ ਹਨ, ਸੰਖੇਪ ਵੇਰਵਾ ਲਿਖਦੇ ਹਨ ਅਤੇ ਲੋੜ ਪੈਣ ਤੇ ਦਖਲ ਦੇਂਦੇ ਹਨ
 • ਮੁਲਾਕਾਤੀ ਮਾਪਿਆਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਮੁਲਾਕਾਤ ਸ਼ੁਰੂ ਹੋਣ ਤੋਂ 15 ਮਿੰਟ ਪਹਿਲਾਂ ਆਉਣ ਅਤੇ ਮੁਲਾਕਾਤ ਖਤਮ ਹੋਣ ਦੇ 15 ਮਿੰਟ ਬਾਅਦ ਜਾਣ

ਅਟਾਰਨੀ ਜਨਰਲ ਦੇ ਮੰਤਰਾਲੇ ਦੀਆਂ ਸੇਧਾਂ ਦੇ ਮੁਤਾਬਕ ਮੁਲਾਕਾਤ ਦੇ ਦੌਰਾਨ ਪੂਰਾ ਸਮਾਂ ਘੱਟੋ ਘੱਟ 2 ਸਟਾਫ ਮੈਂਬਰਾਂ ਦਾ ਉੱਥੇ ਮੌਜੂਦ ਰਹਿਣਾ ਜ਼ਰੂਰੀ ਹੈ ਅਤੇ ਉਹ 2 ਮੁਲਾਕਾਤੀ ਪਰਿਵਾਰਾਂ ਲਈ 1 ਸਟਾਫ ਦੇ ਅਨੁਪਾਤ ਦੀ ਸਿਫਾਰਸ਼ ਕਰਦੇ ਹਨ।


ਸੁਰੱਖਿਆ ਪ੍ਰਬੰਧ
Safety Measures

ਹਿੱਸਾ ਲੈਣ ਵਾਲੇ ਸਾਰੇ ਲੋਕਾਂ ਲਈ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਜ਼ਰੂਰੀ ਹੈ ਕਿ ਨਵੇਂ ਕਲਾਇੰਟਾਂ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਕੇਂਦਰ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੈ ਕਿ ਉਸ ਕੋਲ ਥਾਂ ਅਤੇ ਲੋੜੀਂਦੇ ਵਸੀਲੇ ਮੌਜੂਦ ਹੋਣ।

ਸੁਰੱਖਿਆ ਪ੍ਰਬੰਧਾਂ ਵਿਚ ਹੇਠਲੀਆਂ ਗੱਲਾਂ ਸ਼ਾਮਲ ਹਨ, ਪਰ ਇਹਨਾਂ ਤਕ ਸੀਮਤ ਨਹੀਂ ਹਨ:

 • ਲਿਜਾਣ ਅਤੇ ਲਿਆਉਣ ਦੇ ਸਮੇਂ ਵੱਖ ਵੱਖ ਰੱਖਣਾ
 • ਕਲਾਇੰਟ ਦੇ ਆਉਣ ਅਤੇ ਜਾਣ ਦੀ ਸਟਾਫ ਅਤੇ/ਜਾਂ ਵਾਲੰਟੀਅਰਾਂ ਵਲੋਂ ਨਿਗਰਾਨੀ
 • ਮੁਲਾਕਾਤ ਦੇ ਦੌਰਾਨ ਬੱਚਿਆਂ ਦੀ ਪੂਰਾ ਸਮਾਂ ਸਟਾਫ ਅਤੇ/ਜਾਂ ਵਾਲੰਟੀਅਰਾਂ ਵਲੋਂ ਨਿਗਰਾਨੀ
 • ਬਿਲਡਿੰਗ ਤੋਂ ਬਾਹਰ ਖੇਡਣ ਦੀ ਥਾਂ, ਜੇ ਹੈ, ਹਮੇਸ਼ਾ ਚਾਰਦੀਵਾਰੀ ਦੇ ਅੰਦਰ ਅਤੇ ਬਿਲਡਿੰਗ ਦੇ ਨਾਲ ਸਿੱਧੀ ਜੁਡ਼ੀ ਹੋਵੇ
 • ਸਟਾਫ ਦਾ ਲੋਕਲ ਪੁਲਿਸ ਨਾਲ ਨਜ਼ਦੀਕੀ ਤਾਲਮੇਲ
 • ਨੌਕਰੀ ਤੇ ਰੱਖਣ ਤੋਂ ਪਹਿਲਾਂ ਵਾਲੰਟੀਅਰਾਂ ਅਤੇ ਸਟਾਫ ਦੀ ਹਮੇਸ਼ਾ ਸੁਰੱਖਿਆ ਜਾਂਚ
 • ਫਸਟ ਏਡ ਅਤੇ CPR (ਦਿਲ ਅਤੇ ਫੇਫੜਿਆਂ ਨੂੰ ਪੁਨਰ-ਜੀਵਤ ਕਰਨ ਦੇ ਅਮਲ) ਵਿਚ ਸਿਖਲਾਈ-ਪ੍ਰਾਪਤ ਸਟਾਫ
 • ਸਾਰੀਆਂ ਥਾਵਾਂ ਤੇ ਫਸਟ ਏਡ ਕਿੱਟਾਂ ਉਪਲਬਧ ਹਨ


ਥਾਵਾਂ ਅਤੇ ਕੰਮ ਕਰਨ ਦੇ ਘੰਟੇ
Locations and Hours of Operation

ਅਸੀਂ ਤੁਹਾਡੀ ਮੁਲਾਕਾਤ ਜਾਂ ਵਟਾਂਦਰਾ ਤੁਹਾਡੀ ਮਨਪਸੰਦ ਥਾਂ ਤੇ ਜਾਂ ਅਦਾਲਤ ਦੇ ਹੁਕਮ ਮੁਤਾਬਕ ਕਰਵਾਉਣ ਦੀ ਕੋਸ਼ਿਸ਼ ਕਰਾਂਗੇ।

 

ਸਾਡੇ ਕੇਂਦਰ ਤਿਓਹਾਰਾਂ ਦੇ ਵੀਕੈਂਡਾਂ ਤੇ, ਅਤੇ ਗਰਮੀਆਂ ਵਿਚ ਤਿੰਨ ਹਫਤਿਆਂ ਦੀਆਂ ਛੁੱਟੀਆਂ ਲਈ ਬੰਦ ਰਹਿਣਗੇ। ਸਾਡੇ ਕੇਂਦਰ ਹੇਠਲੀਆਂ ਤਾਰੀਖਾਂ ਨੂੰ ਬੰਦ ਰਹਿਣਗੇ:

 • ਈਸਟਰ ਵੀਕੈਂਡ
 • ਵਿਕਟੋਰੀਆ ਡੇ ਵੀਕੈਂਡ
 • ਕੈਨੇਡਾ ਡੇ
 • ਸਿਵਿਕ ਡੇ
 • ਲੇਬਰ ਡੇ
 • ਥੈਂਕਸਗਿਵਿੰਗ ਡੇ
 • ਕ੍ਰਿਸਮਸ ਦੀਆਂ ਛੁੱਟੀਆਂ
 • ਨਵੇਂ ਸਾਲ ਦੀਆਂ ਛੁੱਟੀਆਂ
 • ਫੈਮਿਲੀ ਡੇ


ਸੰਪਰਕ ਸੇਵਾ ਲਈ ਅਰਜ਼ੀ ਕਿਵੇਂ ਦਈਏ
How to Apply for Access Service

 • ਰੈਫਰਲ ਅਮਲ ਬਾਰੇ ਸਵਾਲ ਪੁਛਣ ਅਤੇ ਦਾਖਲੇ ਦੇ ਅਮਲ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ।
 • ਅਰਜ਼ੀ ਦੇਣ ਦਾ ਅਮਲ ਸਿੱਧਾ ਤੁਹਾਡੇ ਵਲੋਂ, ਜਾਂ ਰੈਫਰਲ ਵਲੋਂ ਸ਼ੁਰੂ ਕਰਨ ਤੋਂ ਪਹਿਲਾਂ, ਸਾਡੇ ਐਡਮਿਨਿਸਟ੍ਰੇਟਿਵ ਅਸਿਸਟੈਂਟ ਨੂੰ ਸਾਡੇ ਟੋਲ-ਫ੍ਰੀ ਨੰਬਰ 1-866-243-9925, ਐਕਸਟੈਂਸ਼ਨ 5307 ਤੇ ਫੋਨ ਕਰੋ। ਇਸ ਨਾਲ ਤੁਹਾਨੂੰ ਸਾਡੀਆਂ ਸੇਵਾਵਾਂ, ਮਾਤਾ-ਪਿਤਾ ਦੇ ਵਕੀਲ ਵਲੋਂ, ਕਿਸੇ ਜੱਜ ਵਲੋਂ ਜਾਂ ਬਾਲ ਵਕੀਲ ਦਫਤਰ (OCL) ਵਲੋਂ ਦਿੱਤੀ ਗਈ ਤੁਹਾਡੀ ਬੇਨਤੀ ਨਾਲ ਸ਼ੁਰੂ ਹੁੰਦਾ ਹੈ।
 • ਰੈਫਰਲਾਂ ਵਿਚ ਅਦਾਲਤ ਦੇ ਹੁਕਮ ਦੀ ਕਾਪੀ ਜਾਂ ਦਸਤਖਤ ਕੀਤੀ ਹੋਈ ਸਹਿਮਤੀ ਦੀ ਚਿੱਠੀ ਸ਼ਾਮਲ ਕਰਨਾ ਜ਼ਰੂਰੀ ਹੈ ਅਤੇ ਉਹਨਾਂ ਨੂੰ ਸਾਡੇ ਐਡਮਿਨਿਸਟ੍ਰੇਟਿਵ ਅਸਿਸਟੈਂਟ ਨੂੰ 905-953-8241 ਨੰਬਰ ਤੇ ਫੈਕਸ ਕਰੋ।
 • ਅਦਾਲਤ ਦੇ ਹੁਕਮ ਜਾਂ ਸਹਿਮਤੀ ਦੀ ਚਿੱਠੀ (ਮਾਤਾ ਅਤੇ ਪਿਤਾ ਦੋਵਾਂ ਦੇ ਦਸਤਖਤ ਵਾਲੀ) ਵਿਚ ਸੰਪਰਕ ਦੀਆਂ ਸ਼ਰਤਾਂ ਲਿਖੀਆਂ ਹੋਣੀਆਂ ਜ਼ਰੂਰੀ ਹੈ। ਇਹਨਾਂ ਸ਼ਰਤਾਂ ਵਿਚ ਹਰ ਮੁਲਾਕਾਤ ਦਾ ਅਰਸਾ (ਘੰਟੇ), ਮੁਲਾਕਾਤਾਂ ਦੀ ਗਿਣਤੀ ਪ੍ਰਤੀ ਹਫਤਾ, ਬੰਦਸ਼ਾਂ ਅਤੇ ਉਹਨਾਂ ਵਿਅਕਤੀਆਂ ਦੇ ਨਾਂ, ਜੋ ਇਹਨਾਂ ਮੁਲਾਕਾਤਾਂ ਵੇਲੇ ਮੌਜੂਦ ਰਹਿ ਸਕਦੇ ਹਨ, ਸ਼ਾਮਲ ਹਨ।
 • ਸਾਨੂੰ ਬੱਚੇ ਦੀ ਨਿਗਰਾਨੀ ਅਤੇ ਸੰਪਰਕ ਦੀ ਇਜਾਜ਼ਤ ਦੇ ਬਾਰੇ ਹਲਫਨਾਮਿਆਂ (ਮਾਤਾ ਅਤੇ ਪਿਤਾ ਦੋਵਾਂ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਅਦਾਲਤੀ ਫਾਈਲਾਂ ਵਿਚੋਂ), ਸੋਸ਼ਲ ਵਰਕ ਮੁੱਲਾਂਕਣਾਂ, ਜੇ ਹਨ ਅਤੇ/ਜਾਂ ਮਾਤਾ-ਪਿਤਾ ਬਾਰੇ ਮਨੋਚਿਕਿਤਸਕ ਰਿਪੋਰਟਾਂ ਦੀਆਂ ਕਾਪੀਆਂ( ਜੇ ਹਨ) ਅਤੇ ਜੇ ਲਾਗੂ ਹੁੰਦਾ ਹੈ ਜ਼ਮਾਨਤ ਦੇ ਹੁਕਮ, ਪ੍ਰੋਬੇਸ਼ਨ ਆਰਡਰ ਅਤੇ/ਜਾਂ ਬੰਦਸ਼ ਦੇ ਹੁਕਮ ਦੀ ਕਾਪੀ (ਜੇ ਲਾਗੂ ਹੁੰਦਾ ਹੈ)ਦੀ ਵੀ ਲੋੜ ਪਵੇਗੀ।
 • ਲਿਖਤੀ ਰੈਫਰਲ ਵਿਚ ਮਾਤਾ ਅਤੇ ਪਿਤਾ ਦੋਵਾਂ ਦੇ ਅਤੇ ਵਕੀਲਾਂ ਦੇ ਪੂਰੇ ਨਾਂ, ਪਤੇ ਅਤੇ ਟੈਲੀਫੋਨ ਨੰਬਰ, ਅਤੇ ਬੱਚੇ (ਬੱਚਿਆਂ) ਦਾ ਪੂਰਾ ਨਾਂ ਅਤੇ ਜਨਮ ਮਿਤੀ ਲਿਖੇ ਹੋਣੇ ਜ਼ਰੂਰੀ ਹਨ।
 • ਸਾਰੇ ਰੈਫਰਲ ਪਹਿਲਾਂ ਆਓ, ਪਹਿਲਾਂ ਲਓ ਅਧਾਰ ਤੇ ਪ੍ਰਵਾਨ ਕੀਤੇ ਜਾਣਗੇ। ਜੇ ਥਾਂ ਨਹੀਂ ਹੋਵੇਗੀ, ਤਾਂ ਤੁਹਾਨੂੰ ਉਡੀਕ ਸੂਚੀ ਵਿਚ ਸ਼ਾਮਲ ਕੀਤਾ ਜਾਵੇਗਾ ਅਤੇ ਜਿਵੇਂ ਹੀ ਥਾਂ ਖਾਲੀ ਹੋਵੇਗੀ ਤੁਹਾਨੂੰ ਖਬਰ ਕਰ ਦਿੱਤੀ ਜਾਵੇਗੀ।


ਇਨਕਾਰ ਕਰਨ ਵਾਲੇ ਮਾਮਲੇ
Declining Cases

ਜੇ ਹੇਠਲੀਆਂ ਵਿਚੋਂ ਕੋਈ ਵੀ ਗੱਲ ਹੁੰਦੀ ਹੈ, ਤਾਂ ਸਾਡੇ ਕੇਂਦਰ ਮਾਮਲਾ ਲੈਣ ਤੋਂ ਇਨਕਾਰ ਕਰ ਸਕਦੇ ਹਨ ਅਤੇ ਮੁਲਾਕਾਤਾਂ ਰੱਦ ਕਰ ਸਕਦੇ ਹਨ ਜਾਂ ਰੋਕ ਸਕਦੇ ਹਨ:

• ਮਾਤਾ-ਪਿਤਾ ਲੋੜੀਂਦੀ ਨਿੱਜੀ ਜਾਣਕਾਰੀ ਨਹੀਂ ਦੇਂਦੇ ਜਾਂ ਲੋੜੀਂਦੇ ਦਸਤਾਵੇਜ਼ਾਂ ਤੇ ਦਸਤਖਤ ਨਹੀਂ ਕਰਦੇ
• ਜੱਦ ਬੱਚੇ ਕ੍ਰਾਉਨ ਵਾਰਡ ਹੋਣ
• ਜਦ ਜੱਦ ਅਸੀਂ ਇਹ ਨਿਰਣਾ ਕਰਦੇ ਹਾਂ ਕਿ ਸੁਰੱਖਿਆ ਸਬੰਧੀ ਖਤਰੇ ਅਜੇਹੇ ਹਨ, ਜੋ ਸਾਡੇ ਕਾਬੂ ਤੋਂ ਬਾਹਰ ਹਨ
• ਸੇਵਾ ਬਾਰੇ ਸਮਝੌਤੇ ਦੀ ਉਲੰਘਣਾ ਕਰਨਾ
• ਮਾਤਾ-ਪਿਤਾ ਆਪਣੇ ਨਿੱਜੀ ਕਾਰਨਾਂ ਕਰਕੇ ਸਾਡੀਆਂ ਸੇਵਾਵਾਂ ਛੱਡਣ ਦਾ ਫੈਸਲਾ ਕਰਦੇ ਹਨ
• ਮੁਲਾਕਾਤੀ ਮਾਤਾ-ਪਿਤਾ ਲਗਾਤਾਰ ਤਿੰਨ ਮੁਲਾਕਾਤਾਂ ਲਈ ਨਹੀਂ ਆਉਂਦੇ ਜਾਂ ਮੁਲਾਕਾਤਾਂ ਵਿਚ ਅਸੰਗਤੀ ਦਾ ਇੱਕ ਪੈਟਰਨ ਨਜ਼ਰ ਆਉਂਦਾ ਹੈ
• ਮਾਤਾ-ਪਿਤਾ ਮੁਲਾਕਾਤ ਜਾਂ ਵਟਾਂਦਰੇ ਲਈ ਦੇਰ ਨਾਲ ਆਉਂਦੇ ਹਨ
• ਮੁਲਾਕਾਤੀ ਮਾਤਾ-ਪਿਤਾ ਸ਼ਰਾਬ ਜਾਂ ਕਿਸੇ ਹੋਰ ਚੀਜ਼ ਦੇ ਨਸ਼ੇ ਵਿਚ ਆਉਂਦੇ ਹਨ
• ਇਸ ਮਾਮਲੇ ਵਿਚ ਕੋਈ ਚਿਲਡਰੰਜ਼ ਏਡ ਸੋਸਾਇਟੀ ਸ਼ਾਮਲ ਹੋ ਜਾਂਦੀ ਹੈਦੁਭਾਸ਼ੀਏ ਦੀਆਂ ਸੇਵਾਵਾਂ
Interpretation Services

ਸਾਡੀ ਨਿਗਰਾਨੀ-ਹੇਠ ਸੰਪਰਕ ਸੇਵਾ ਤਿੰਨ ਮੁਲਾਕਾਤਾਂ ਜਾਂ ਵਟਾਂਦਰਿਆਂ ਲਈ ਪੇਸ਼ੇਵਰ ਦੁਭਾਸ਼ੀਏ ਦੀਆਂ ਸੇਵਾਵਾਂ ਮੁਹੱਈਆ ਕਰੇਗੀ, ਪਰ ਅਸੀਂ ਇਸ ਤੋਂ ਵੱਧ ਮੁਲਾਕਾਤਾਂ ਜਾਂ ਵਟਾਂਦਰਿਆਂ ਲਈ ਦੁਭਾਸ਼ੀਏ ਦਾ ਖਰਚਾ ਨਹੀਂ ਦੇ ਸਕਦੇ। ਵਾਧੂ ਮੁਲਾਕਾਤਾਂ ਜਾਂ ਵਟਾਂਦਰਿਆਂ ਲਈ ਦੁਭਾਸ਼ੀਏ ਦਾ ਖਰਚਾ ਮਾਤਾ-ਪਿਤਾ ਵਿਚੋਂ ਕਿਸੇ ਇੱਕ ਨੂੰ ਦੇਣਾ ਪਵੇਗਾ।

ਅਸੀਂ ਮੁਲਾਕਾਤਾਂ ਜਾਂ ਵਟਾਂਦਰਿਆਂ ਦੀ ਨਿਗਰਾਨੀ ਤਾਂ ਹੀ ਕਰ ਸਕਦੇ ਹਾਂ, ਜੇ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਜੇ ਕੋਈ ਪੇਸ਼ੇਵਰ ਦੁਭਾਸ਼ੀਆ ਮੌਜੂਦ ਹੈ।ਨਿਗਰਾਨੀ-ਹੇਠ ਸੰਪਰਕ ਸੇਵਾਵਾਂ ਲਈ ਫੀਸਾਂ
Supervised Access Services Fees

ਲਾਗੂ ਫੀਸਾਂ ਦੀਆਂ ਦਰਾਂ ਇਹ ਹਨ:

 • ਸਾਲਾਨਾ ਪ੍ਰਸ਼ਾਸਨਿਕ ਫੀਸ $50 ਪ੍ਰਤੀ ਮਾਤਾ-ਪਿਤਾ
 • ਪ੍ਰਤੀ ਮੁਲਾਕਾਤ ਜਾਂ ਪ੍ਰਤੀ ਵਟਾਂਦਰਾ ਫੀਸ $25

ਮਾਤਾ ਅਤੇ ਪਿਤਾ ਦੋਵਾਂ ਨੂੰ ਸਾਲਾਨਾ ਪ੍ਰਸ਼ਾਸਨਿਕ ਫੀਸ ਵਜੋਂ $50 ਵੱਖ ਵੱਖ ਦੇਣੇ ਪੈਣਗੇ, ਬਸ਼ਰਤੇ ਕਿ ਅਦਾਲਤ ਦੇ ਹੁਕਮ ਵਿਚ ਕੁਝ ਹੋਰ ਨਾ ਆਖਿਆ ਗਿਆ ਹੋਵੇ ਜਾਂ ਮਾਪਿਆਂ ਨੇ ਕੋਈ ਹੋਰ ਲਿਖਤੀ ਸਹਿਮਤੀ ਨਾ ਕੀਤੀ ਹੋਵੇ।

ਭੁਗਤਾਨ ਨਕਦੀ, ਤਸਦੀਕਸ਼ੁਦਾ ਚੈਕ ਜਾਂ ਮਨੀਆਰਡਰ ਰਾਹੀਂ “Social Enterprise for Canada”, ਸੁਪਰਵਾਈਜ਼ਡ ਐਕਸੈਸ ਸਰਵਿਸਿਜ਼ ਦੇ ਨਾਂ ਕੀਤਾ ਜਾ ਸਕਦਾ ਹੈ।

ਫੀਸ ਘੱਟ ਕਰਨਾ ਜਾਂ ਮਾਫ ਕਰਨਾ :

ਜੇ ਕਿਸੇ ਮਾਤਾ-ਪਿਤਾ ਦੀ ਆਮਦਨੀ ਘੱਟ ਹੈ ਜਾਂ ਬਿਲਕੁਲ ਨਹੀਂ ਹੈ, ਤਾਂ ਲਿਖਤੀ ਬੇਨਤੀ ਅਤੇ ਪੁਸ਼ਟੀ ਕਰਨ ਵਾਲੇ ਦਸਤਾਵੇਜ਼ ਮਿਲਣ ਤੇ ਅਸੀਂ ਫੀਸ ਮਾਫ ਕਰ ਸਕਦੇ ਹਾਂ ਜਾਂ ਘੱਟ ਕਰ ਸਕਦੇ ਹਾਂ।

ਪਾਰਿਭਾਸ਼ਿਕ ਸ਼ਬਦਾਵਲੀ
Glossary of Terms