Building Business. Enriching Lives.

ਵਾੱਨ-ਕਿੰਗ-ਅਓਰੋਰਾ ਓਨਟਾਰੀਓ ਦਾ ਮੁਢਲੇ ਸਾਲਾਂ ਬਾਰੇ ਸੈਂਟਰ

Vaughan-King-Aurora Ontario Early Years Centre
 (Vaughan-King-Aurora Ontario Early Years Centres) ਵਾੱਨ-ਕਿੰਗ-ਅਓਰੋਰਾ ਓਨਟਾਰੀਓ ਦਾ ਮੁਢਲੇ ਸਾਲਾਂ ਬਾਰੇ ਸੈਂਟਰ, 0 – 6 ਸਾਲ ਦੀ ਉਮਰ ਦੇ ਬੱਚਿਆਂ ਵਾਲੇ ਪਰਿਵਾਰਾਂ ਲਈ ਮੁਢਲੀ ਸਿਖਲਾਈ ਅਤੇ ਪਰਵਰਿਸ਼ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦੇ ਹਨ।

ਭਾਈਚਾਰਿਆਂ ਅਧਾਰਿਤ ਇਹ ਸੈਂਟਰ, ਨੌਜਵਾਨ ਬੱਚਿਆਂ ਅਤੇ ਉਹਨਾਂ ਦੇ ਪਰਿਵਾਰਾਂ ਲਈ, ਪਹਿਲਾਂ ਤੋਂ ਰਜਿਸਟਰ ਕੀਤੇ ਅਤੇ ਬਿਨਾਂ ਰਜਿਸਟਰਡ ਪ੍ਰੋਗਰਾਮਾਂ ਸਮੇਤ ਕਈ ਤਰ੍ਹਾਂ ਦੀਆਂ ਸੇਵਾਵਾਂ ਚਲਾਉਂਦੇ ਹਨ। ਮੁਢਲੇ ਸਾਲਾਂ ਸਬੰਧੀ ਪੇਸ਼ੇਵਰ, ਸਬੰਧਿਤ ਮੁੱਦਿਆਂ, ਮੁਢਲੀ ਸਾਖਰਤਾ, ਉਮਰ ਅਨੁਸਾਰ ਵਿਕਾਸ ਮਰਹੱਲੇ ਅਤੇ ਸਮਾਜੀਕਰਣ ਬਾਰੇ ਲਾਹੇਵੰਦ ਅਤੇ ਸਹਾਇਤਾ ਕਰਨ ਵਾਲੀ ਜਾਣਕਾਰੀ ਲਿਆਉਂਦੇ ਹਨ।

ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੇ ਅਤਿ ਮਹੱਤਵਪੂਰਣ ਟੀਚਰ ਹੋਣ ਅਤੇ ਪਰਵਰਿਸ਼ ਲਈ ਲੰਮੇ ਸਮੇਂ ਦੀਆਂ ਸਮਰੱਥਾਵਾਂ ਵਿਕਸਿਤ ਕਰਨ ਦਾ ਅਧਿਕਾਰ ਪ੍ਰਾਪਤ ਹੈ। ਇਸਤੋਂ ਇਲਾਵਾ, ਸੈਂਟਰਾਂ ਨੇ, ਭਾਈਚਾਰਿਆਂ ਅੰਦਰ ਸਮਾਜਕ ਅਸਰ ਨੂੰ ਵਧਾਉਣ ਲਈ, ਵਧੇਰੇ ਸੇਵਾਵਾਂ ਦੀ ਪੇਸ਼ਕਸ਼ ਵਾਸਤੇ, ਹੋਰਨਾਂ ਜਥੇਬੰਦੀਆਂ ਨਾਲ ਭਾਈਵਾਲੀ ਕੀਤੀ ਹੈ।

ਅਸੀਂ (Ontario Ministry of Children and Youth Services) ਬੱਚਿਆਂ ਅਤੇ ਨੌਜਵਾਨ ਸੇਵਾਵਾਂ ਬਾਰੇ ਓਨਟਾਰੀਓ ਮਿਨੀਸਟਰੀ ਦਾ, ਜਿਸ ਨਾਲ, ਸਾਡੇ ਲਈ ਇਹਨਾਂ ਮਹੱਤਵਪੂਰਣ ਸੇਵਾਵਾਂ ਨੂੰ ਮੁਹਈਆ ਕਰਨਾ ਸੰਭਵ ਹੋਇਆ ਹੈ, ਉਹਨਾਂ ਵਲੋਂ ਨਿਰੰਤਰ ਸਹਾਇਤਾ ਲਈ ਤਹੇਦਿਲੋਂ ਧੰਨਵਾਦ ਕਰਦੇ ਹਾਂ।

ਸਾਡੇ ਮੁਢਲੇ ਸਾਲਾਂ ਬਾਰੇ ਸੈਂਟਰਾਂ ਦੀਆਂ ਥਾਂਵਾਂ:

Woodbridge
140 Woodbridge Ave, Unit E-400
Woodbridge, Ontario, L4L 4K9
ਫੋਨ: 905-856-5511

Aurora
40 Engelhard Drive, Unit 1
Aurora, Ontario, L4G 6X6
ਫੋਨ: 905-751-1011


ਅਸੀਂ ਤੁਹਾਡੇ ਭਾਈਚਾਰੇ ਵਿਚ ਕਈ ਤਰ੍ਹਾਂ ਦੇ ਪਹੁੰਚ ਪ੍ਰੋਗਰਾਮਾਂ ਦੀ ਵੀ ਪੇਸ਼ਕਸ਼ ਕਰਦੇ ਹਾਂ। ਅਸੀਂ ਇਸ ਵੇਲੇ ਕਿਹੜੇ ਪ੍ਰੋਗਰਾਮਾਂ ਦੀ ਪੇਸ਼ਕਸ ਕਰ ਰਹੇ ਹਾਂ, ਬਾਰੇ ਪਤਾ ਲਾਉਣ ਲਈ, ਕਿਰਪਾ ਕਰਕੇ, ਸਾਡੀਆਂ ਸਾਈਟਾਂ ਚੋਂ ਇਕ ਨਾਲ ਸੰਪਰਕ ਕਰੋ ਜਾਂ ਸਾਨੂੰ, 1-866-404-2077 ਤੇ ਮੁਫ਼ਤ ਫੋਨ ਕਰੋ।

ਸਾਡੀਆਂ ਸੇਵਾਵਾਂ ਬਾਰੇ ਸਿਰਫ਼ ਅੰਗ੍ਰੇਜ਼ੀ ਵਿਚ ਹੋਰ ਜਾਣਕਾਰੀ ਲਈ, ਇਥੇ ਕਲਿੱਕ ਕਰੋ