Building Business. Enriching Lives.

ਯਾੱਰਕ ਹਲਕੇ ਦਾ ਮੁੰਡਿਆਂ ਅਤੇ ਕੁੜੀਆਂ ਦਾ ਕਲੱਬ

The Boys and Girls Club of York Region
 ਕਨਾਡਾ ਵਿਚਲੇ ਸਾਰੇ (Boys and Girls Clubs) ਮੁੰਡਿਆਂ ਅਤੇ ਕੁਡ਼ੀਆਂ ਦੇ ਕਲੱਬਾਂ  ਦਾ ਮਿਸ਼ਨ ਸੁਰੱਖਿਅਤ ਅਤੇ ਸਹਾਇਤਾ ਵਾਲੀ ਥਾਂ ਉਪਲਬਧ ਕਰਨਾ ਹੈ, ਜਿਥੇ ਬੱਚੇ ਅਤੇ ਨੌਜਵਾਨ ਨਵੇਂ ਮੌਕਿਆਂ ਦਾ ਅਨੁਭਵ ਲੈ ਸਕਣ, ਰੁਕਾਵਟਾਂ ਪਾਰ ਕਰ ਸਕਣ ਅਤੇ ਉਸਾਰੂ ਰਿਸ਼ਤੇ ਬਣਾਉਣ ਅਤੇ ਜ਼ਿੰਦਗੀ ਲਈ ਵਿਸ਼ਵਾਸ ਅਤੇ ਮੁਹਾਰਤਾਂ ਦਾ ਵਿਕਾਸ ਕਰ ਸਕਣ।

(The Boys & Girls Club of York Region) ਯਾੱਰਕ ਹਲਕੇ ਦਾ ਮੁੰਡਿਆਂ ਅਤੇ ਕੁਡ਼ੀਆਂ ਦਾ ਕਲੱਬ 15 ਸਾਲਾਂ ਤੋਂ ਸਾਡੇ ਭਾਈਚਾਰਿਆਂ ਨੂੰ ਬਾਲ ਅਤੇ ਨੌਜਵਾਨ ਸੇਵਾਵਾਂ ਦੇਣ ਵਿਚ ਆਗੂ ਰਿਹਾ ਹੈ। ਆਪਣੇ ਪ੍ਰੋਗਰਾਮਾਂ ਦੀ ਬਿਹਤਰੀਨ ਪੱਧਰ ਲਈ ਰਾਸ਼ਟਰੀ ਤੌਰ ਤੇ ਮਾਨਤਾਪ੍ਰਾਪਤ ਹੋਣ ਵਜੋਂ, ਪੂਰੇ ਯਾੱਰਕ ਹਲਕੇ ਵਿਚ ਬੱਚਿਆਂ, ਨੌਜਵਾਨਾਂ ਅਤੇ ਪਰਿਵਾਰਾਂ ਲਈ ਅਸੀਂ ਜੀਵਨ ਦੇ ਵੱਡਮੁੱਲੇ ਅਨੁਭਵ ਅਤੇ ਨਰੋਏ ਸਬੰਧ ਉਪਲਬਧ ਕਰਾਉਣ ਦੀ ਆਪਣੀ ਭੂਮਿਕਾ ਨੂੰ ਜਾਰੀ ਰਖ ਰਹੇ ਹਾਂ।

(Boys & Girls Clubs) ਮੁੰਡਿਆਂ ਅਤੇ ਕੁਡ਼ੀਆਂ ਦੇ ਕਲੱਬ ਹਰ ਇੱਕ ਬੱਚੇ ਦੀ ਉਸਾਰੂ ਸੰਭਾਵਨਾ ਵਿਚ ਵਿਸ਼ਵਾਸ ਤੇ ਉਸਾਰੇ ਗਏ ਹਨ। ਧਿਆਨ ਰੱਖਣ ਵਾਲੇ ਬਾਲਗਾਂ ਦੀ ਮਦਦ ਨਾਲ ਸਵੈ-ਮਾਣ ਨੂੰ ਉਸਾਰਣ ਵਿਚ ਮਦਦ ਮਿਲਦੀ ਹੈ ਅਤੇ ਬਚਪਨ ਦੇ ਵਧਣ-ਫੁੱਲਣ ਦੇ ਅਹਿਮ ਸਮਿਆਂ ਦੌਰਾਨ ਜੀਵਨ ਲਈ ਉਸਾਰੂ ਕਦਰਾਂ-ਕੀਮਤਾਂ ਅਤੇ ਮੁਹਾਰਤਾਂ ਦੇ ਵਿਕਾਸ ਨੂੰ ਉਤਸਾਹ ਮਿਲਦਾ ਹੈ।

ਰਾਸ਼ਟਰੀ ਤੌਰ ਤੇ, (Boys & Girls Clubs) ਮੁੰਡਿਆਂ ਅਤੇ ਕੁਡ਼ੀਆਂ ਦੇ ਕਲੱਬ ਸਲਾਨਾ 150,000 ਤੋਂ ਵੱਧ ਨੌਜਵਾਨਾਂ ਨੂੰ ਸੇਵਾ ਦਿੰਦੇ ਹਨ। 150 ਸਾਲ ਦੇ ਅਨੁਭਵ ਨਾਲ, ਕਨਾਡਾ ਦੇ (Boys and Girls Clubs) ਕਨਾਡਾ ਦੇ ਮੁੰਡਿਆਂ ਅਤੇ ਕੁਡ਼ੀਆਂ ਦੇ ਕਲੱਬ ਕਨਾਡਾ ਦੇ ਨੌਜਵਾਨਾਂ ਦੀ ਸੇਵਾ ਕਰਨ ਵਾਲੀ ਆਗੂ ਜਥੇਬੰਦੀ ਹੈ, ਜੋ ਬੱਚਿਆਂ ਦੀਆਂ ਪੀੜ੍ਹੀਆਂ, ਨੌਜਵਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਸਕੂਲ ਤੋਂ ਪਹਿਲਾਂ ਅਤੇ ਬਾਅਦ ਦੇ ਪ੍ਰੋਗਰਾਮਾਂ ਨੂੰ ਭਰਪੂਰ ਬਣਾਉਣ ਵਿਚ ਮਾਹਿਰ ਹੈ।

ਸਾਰੇ ਬੱਚਿਆਂ ਦਾ ਸੁਆਗਤ ਹੈ। ਸਾਰੇ ਬੱਚਿਆਂ ਅਤੇ ਪਰਿਵਾਰਾਂ ਲਈ ਮੈਂਬਰਸ਼ਿਪ ਫੀਸ ਪੁੱਜਤਯੋਗ ਹੈ। ਲੋੜਵੰਦਾਂ ਤੋਂ ਫੀਸ ਨਹੀਂ ਲਈ ਜਾਂਦੀ।

(Boys and Girls Club of York Region) ਯਾੱਰਕ ਹਲਕੇ ਦਾ ਮੁੰਡਿਆਂ ਅਤੇ ਕੁਡ਼ੀਆਂ ਦਾ ਕਲੱਬ ਦੀ ਵੈਬਸਾਈਟ (ਅੰਗ੍ਰੇਜੀ ਵਿਚ) ਤੇ ਜਾਣ ਲਈ ਇਥੇ ਕਲਿੱਕ ਕਰੋ

(Boys and Girls Club of Canada) ਕਨਾਡਾ ਦੇ ਮੁੰਡਿਆਂ ਅਤੇ ਕੁਡ਼ੀਆਂ ਦਾ ਕਲੱਬ ਦੀ ਵੈਬਸਾਈਟ (ਅੰਗ੍ਰੇਜੀ ਵਿਚ) ਤੇ ਜਾਣ ਲਈ ਇਥੇ ਕਲਿੱਕ ਕਰੋ