Building Business. Enriching Lives.

ਸਾਡੇ ਸਾਰੇ ਬੱਚੇ।. ਉਹ ਪੰਜ ਸਾਲ ਦੀ ਉਮਰ ਵਿਚ ਵਿਕਸਤ ਹੋ ਚੁਕੇ ਹੋ ਸਕਦੇ ਹਨ.

All Our Kids (AOK)
 ਸਾਡੀਆਂ ਤਿੰਨ (AOK) ਏ ਓ ਕੇ ਥਾਵਾਂ ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ, ਮਾਤਾ-ਪਿਤਾ, ਦਾਦਾ/ਨਾਨਾ-ਦਾਦੀ/ਨਾਨੀ, ਘਰ ਵਿਚ ਬਾਲ ਸੰਭਾਲ ਮੁਹਈਆ ਕਰਨ ਵਾਲਿਆਂ, ਗਰਭਵਤੀ ਅਤੇ ਪਰਵਰਿਸ਼ ਕਰ ਰਹੇ ਕਿਸ਼ੋਰਾਂ ਅਤੇ ਉਹਨਾਂ ਦੇ ਨਵੇਂ ਜੰਮੇ ਬੱਚਿਆਂ ਤੋਂ 6 ਸਾਲ ਤੱਕ ਦੇ ਛੋਟੇ ਬੱਚਿਆਂ ਨੂੰ ਸੱਦਾ ਦਿੰਦੀਆਂ ਹਨ।

ਹਰੇਕ ਸੈਂਟਰ, ਇਕ ਦੋਸਤਾਨਾ, ਉਸਾਰੂ ਸਿਖਲਾਈ ਵਾਲੇ ਮਾਹੌਲ ਦੀ ਪੇਸ਼ਕਸ਼ ਕਰਦਾ ਹੈ, ਜਿਥੇ ਮਾਤਾ-ਪਿਤਾ ਨੂੰ, ਹੋਰਨਾਂ ਮਾਤਾ-ਪਿਤਾ ਨਾਲ ਮਿਲਣ ਦਾ ਮੌਕਾ ਮਿਲਦਾ ਹੈ ਅਤੇ ਬੱਚੇ, ਹੋਰਨਾਂ ਬੱਚਿਆਂ ਨਾਲ ਖੇਡ ਸਕਦੇ ਹਨ। ਮਾਤਾ-ਪਿਤਾ, ਆਪਣੀਆਂ ਕਹਾਣੀਆਂ ਸਾਂਝੀਆਂ ਕਰ ਸਕਦੇ ਹਨ, ਵਰਕਸ਼ਾੱਪ ਵਿਚ ਹਿੱਸਾ ਲੈ ਸਕਦੇ ਹਨ, ਜਾਣਕਾਰੀ ਹਾਸਲ ਕਰਨ ਲਈ ਅਤੇ ਹੋਰਨਾਂ ਭਾਈਚਾਰਕ ਏਜੰਸੀਆਂ ਅਤੇ ਸੇਵਾਵਾਂ ਲਈ ਰੈਫ਼ਰਲ ਹਾਸਲ ਕਰਨ ਲਈ ਸੈਂਟਰ ਦੇ ਵਸੀਲਿਆਂ ਦੀ ਵਰਤੋਂ ਕਰ ਸਕਦੇ ਹਨ।

ਸਾਡਾ (AOK) ਏ ਓ ਕੇ ਪ੍ਰੋਗਰਾਮ, ਮਾਤਾ-ਪਿਤਾ ਅਤੇ ਸੰਭਾਲ ਦੇਣ ਵਾਲਿਆਂ ਲਈ ਮੁਫ਼ਤ ਹੈ।

ਸਾਡੀਆਂ ਸੇਵਾਵਾਂ ਬਾਰੇ ਸਿਰਫ਼ ਅੰਗ੍ਰੇਜ਼ੀ ਵਿਚ ਹੋਰ ਜਾਣਕਾਰੀ ਲਈ, ਇਥੇ ਕਲਿੱਕ ਕਰੋ